ਪੰਜਾਬੀ ਭਾਸ਼ਾ ਨਾਲ ਕੀਤੇ ਜਾਂਦੇ ਦੁਰਵਿਵਹਾਰ ਬਾਰੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਿੱਖਿਆ ਅਤੇ ਭਾਸ਼ਾ ਮੰਤਰੀ ਨੂੰ ਲਿਖੀ ਚਿੱਠੀ
ਲੁਧਿਆਣਾ 12 ਜੂਨ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਜਾਬੀ ਬੁੱਧੀਜੀਵੀਆਂ,ਵਿਦਵਾਨਾਂ, ਅਕਾਦਮੀਸ਼ਨਾਂ
ਅਤੇ ਲੇਖਕਾਂ ਦੀ ਸ਼ਿਰੋਮਣੀ ਸੰਸਥਾ ਹੈ।ਇਸ ਦੇ ਦੋ ਹਜ਼ਾਰ ਤੋਂ ਵਧੇਰੇ ਪੰਜਾਬ, ਭਾਰਤ ਅਤੇ
ਵਿਦੇਸ਼ਾਂ ਵਿੱਚ ਵਸਦੇ ਲੇਖਕ ਮੈਂਬਰ ਹਨ।ਇਸ ਸੰਸਥਾ ਦੀ ਅਗਵਾਈ ਡਾ. ਭਾਈ ਜੋਧ ਸਿੰਘ,
ਡਾ. ਐੱਮ. ਐੱਸ. ਰੰਧਾਵਾ, ਪ੍ਰੋ.ਪ੍ਰੀਤਮ ਸਿੰਘ, ਦਲੀਪ ਕੌਰ ਟਿਵਾਣਾ, ਸੁਰਜੀਤ ਪਾਤਰ
ਜਿਹੀਆਂ ਸ਼ਖ਼ਸੀਅਤਾਂ ਕਰਦੀਆਂ ਰਹੀਆਂ ਹਨ।ਅੱਜ ਕੱਲ੍ਹ ਇਸ ਦੇ ਪ੍ਰਧਾਨ ਡਾ. ਸਰਬਜੀਤ
ਸਿੰਘ,ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ
ਪੰਧੇਰ ਹਨ।
ਪੰਜਾਬੀ ਸਾਹਿਤ ਅਕਾਡਮੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿਚ ਸੱਤ ਦਹਾਕਿਆਂ ਤੋਂ
ਆਪਣਾ ਯੋਗਦਾਨ ਪਾ ਰਹੀ ਹੈ।ਪਰੰਤੂ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਵੀ ਪੰਜਾਬ ਵਿਚ
ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਪ੍ਰਾਪਤ ਨਹੀਂ ਹੈ।ਬਹੁਤ ਬਾਰ ਸਰਕਾਰੀ ਵਿਭਾਗਾਂ ਵਿਚ
ਪੰਜਾਬੀ ਤੋਂ ਛੋਟ ਦਿੱਤੀ ਜਾਂਦੀ ਹੈ।ਪੰਜਾਬ ਦੀ ਧਰਤੀ ਉੱਪਰ ਬਹੁਤ ਸਾਰੇ ਅੰਗਰੇਜ਼ੀ
ਮਾਧਿਅਮਾਂ ਵਾਲੇ ਸਕੂਲਾਂ ਵਿਚ ਪੰਜਾਬੀ ਪੜ੍ਹਨ ਉੱਪਰ ਪਾਬੰਦੀ ਹੈ।ਪੰਜਾਬ ਰਾਜ ਭਾਸ਼ਾ
ਐਕਟ ਵਿੱਚ ਪੰਜਾਬੀ ਦੀ ਵਰਤੋਂ ਨਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਕੋਈ ਸਖ਼ਤ ਸਜ਼ਾ ਦੇ
ਕਾਨੂੰਨ ਦਾ ਪ੍ਰਬੰਧ ਨਹੀਂ ਹੈ।ਪੰਜਾਬੀ ਭਾਸ਼ਾ ਨੂੰ ਪੂਰਨ ਤੌਰ ‘ਤੇ ਸਰਕਾਰੀ ਅਤੇ
ਸਰਕਾਰੀ ਸਹਾਇਤਾ ਪ੍ਰਾਪਤ ਅਦਾਰਿਆਂ ਵਿੱਚ, ਨਿਆਂਪਾਲਿਕਾ ਵਿਚ ਅਤੇ ਨਿੱਜੀ
ਯੂਨੀਵਰਸਿਟੀਆਂ ਵਿਚ ਪੰਜਾਬੀ ਨੂੰ ਲਾਗੂ ਕਰਨ ਦੇ ਮਸਲਿਆਂ ਸੰਬੰਧੀ ਪੰਜਾਬੀ ਸਾਹਿਤ
ਅਕਾਡਮੀ ਦਾ ਇਕ ਵਫ਼ਦ ਤੁਹਾਨੂੰ ਮਿਲਣਾ ਚਾਹੁੰਦਾ ਹੈ ਤਾਂ ਜੋ ਜ਼ਮੀਨੀ ਪੱਧਰ ਉੱਪਰ
ਪੰਜਾਬੀ ਨੂੰ ਬਣਦਾ ਰੁਤਬਾ ਮਿਲ ਸਕੇ।
8 ਜੂਨ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਮਹਿਸੂਸ ਕੀਤਾ ਗਿਆ ਕਿ ਭਾਸ਼ਾ ਨਾਲ
ਦੁਰਵਿਵਹਾਰ ਦੀ ਹਾਲਤ ਗੰਭੀਰ ਹੋ ਗਈ ਹੈ।ਸੋ ਜਿਸਦੀ ਭਾਸ਼ਾ ਮੰਤਰੀ ਅਤੇ ਮੁੱਖ ਮੰਤਰੀ
ਨੂੰ ਚਿੱਠੀ ਲਿਖ ਕੇ ਉਨ੍ਹਾਂ ਨਾਲ਼ ਗੱਲਬਾਤ ਕਰਨਾ ਅਤਿ ਜ਼ਰੂਰੀ ਹੋ ਗਿਆ ਹੈ। ਸਮਾਂ ਨਾਂ
ਮਿਲਣ ਦੀ ਹਾਲਤ ਵਿੱਚ ਅਕਾਡਮੀ ਦੇ ਅਹੁਦੇਦਾਰ ਅਗਲੇ ਕਦਮ ਚੁੱਕਣ ਲਈ ਮਜਬੂਰ ਹੋ ਸਕਦੇ
ਹਨ।ਹੋਰਨਾਂ ਤੋ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪੋ੍ਰ. ਗੁਰਭਜਨ ਸਿੰਘ ਗਿੱਲ,
ਪ੍ਰੋ. ਰਵਿੰਦਰ ਭੱਠਲ ਜੀ, ਡਾ. ਲ਼ਖਵਿੰਦਰ ਜੌਹਲ ਜੀ, ਡਾ. ਅਨੂਪ ਸਿੰਘ, ਸੁਰਿੰਦਰ
ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ.
ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤੈ੍ਰਲੋਚਨ
ਲੋਚ,ਿ ਜਸਪਾਲ ਮੳਨਖੇੜਾ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ,
ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ
ਸਿੰਘ), ਸੰਤੋਖ ਸਿੰਘ ਸੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ,
ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ
ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।